ਅਪਣੀ ਪੜ੍ਹਾਈ ਨੂੰ ਪੂਰਾ ਕਰਨ ਤੋਂ ਬਆਦ ਜਦ ਅਮਿ੍ਤ ਥੋੜਾ ਵਿਹਲਾ ਹੋਇਆ..ਤਾਂ ੳਹਦੇ ਸ਼ਰੀਕ ਤੇ ਆਢ - ਗੁਆਂਢ ਦੇ ਲੋਕ ਜਿਵੇਂ ਕੁਝ ਜਿਆਦਾ ਹੀ ਪਰੇਸ਼ਾਨ ਹੋ ਚੁੱਕੇ ਸਨ.., ਪਤਾ ਨਹੀ ਕਿੳ ਸਭ ੳਤੋਂ - ੳਤੋਂ ਮਿੱਠੇ ਤੇ ਦਿਲ ਚ' ੳਹਦੇ ਲਈ ਜ਼ਹਿਰ ਉਘਲ ਰਹੇ ਹੁੰਦੇ.., ੳਹਦੇ ਵਿਹਲੇਪਨ ਤੋਂ ਜਿੰਨ੍ਹਾ ਖੁਦ ਅਮਿ੍ਤ ਦੁਖੀ ਸੀ .. ੳਸ ਤੋਂ ਕਿਤੇ ਜਿਆਦਾ ਤਾਂ ੳਹ ਸਭ ਦੁਖੀ ਸਨ.., ਪਰ ਨਾਲ ਹੀ ਦਿਲ ਹੀ ਦਿਲ ਚ' ੳਹਨਾ ਨੂ ਅਮਿ੍ਤ ਦੇ ਵਿਹਲੇ ਰਹਿਣ ਦੀ ਇਕ ਅਜੀਬ ਜਹੀ ਖੁਸ਼ੀ ਵੀ ਹੁੰਦੀ .., ਆਢ - ਗੁਆਂਢ ਚ' ਜਦ ਵੀ ਕਿਸੇ ਨੂੰ ਕੋਈ ਕੰਮ ਹੁੰਦਾ ਝੱਟ ਅਮਿ੍ਤ ਦੇ ਵਿਹਲੇ ਹੋਣ ਕਰਕੇ ੳਸ ਦਾ ਨਾਮ ਲਿਆ ਜਾਂਦਾ ..
" ਆਹ.. ਅਮਿ੍ਤ ਬੇਟਾ ਸਾਡਾ ਸਿਲੰਡਰ ਭਰ੍ਹਾਂ ਲਿਆ.. ਤੂੰ ਤਾਂ ਵਿਹਲਾ ਈ ਐਂ ਨਾਂ...."
ਗੁਆਢ ਦੀ ਆਂਟੀ ਦੇ ਕਹੇ ਉਸ ਕੰਮ ਨੇ ਤਾ ਅਮਿ੍ਤ ਨੂੰ ਐਨੀ ਤਕਲੀਫ ਨਾ ਦਿੱਤੀ .. ਜਿੰਨ੍ਹਾਂ ਕੇ ੳਸ ਦੇ ਕਹੇ " ਵਿਹਲੇ " ਲਫਜ਼ ਨੇ ੳਸ ਨੂੰ ਤੋੜ ਦਿੱਤਾ ਸੀ.., ਸਭ ਦੇ ਕੰਮ ਆਉਣ ਤੋਂ ਬਾਆਦ ਵੀ ਵਿਹਲਾ ਹੋਣ ਕਰਕੇ ੳਹਦੀ ਕਦਰ ਦੀ ਕੀਮਤ ਬਸ ਨਾ-ਮਾਤਰ ਹੀ ਸੀ.., ਸਭ ਦੇ ਕੰਮ ਆਉਣ ਵਾਲਾ ਅਮਿ੍ਤ ਹੁਣ ਖੁਦ ਆਪਣੇ ਨਿਕੰਮੇ-ਪਨ ਬਾਰੇ ਸੋਚਦਾ - ਸੋਚਦਾ ਦੁਖੀ ਹੁੰਦਾ ., ੳਹਦੇ ਜ਼ਮੀਰ ਦੀ ਆਵਾਜ਼ ਵਾਰ - ਵਾਰ ੳਸ ਨੂੰ ੳਹਦੇ ਵਿਹਲੇ ਹੋਣ ਦਾ ਅਹਿਸਾਸ ਕਰਵਾਉਂਦੀ ੳਸ ਨੂੰ ਸ਼ਰਮਸਾਰ ਕਰਦੀ .. ਲੋਕਾਂ ਦੀ ਨਿਗ੍ਹਾ ਤੋਂ ਬਚਣ ਤੇ ੳਹਨਾ ਦੇ ਮੂਹ ਬੰਦ ਕਰਨ ਲਈ ਹੁਣ ੳਹ ਜਿਆਦਾ-ਤਰ ਆਪਣੇ ਕੰਮ - ਕਾਰ ਬਾਰੇ ਸੋਚਦਾ ਬਾਹਰ ਹੀ ਰਹਿੰਦਾ . ਹਰ ਪਾਸੇ ਧੱਕੇ ਖਾਣ ਤੋਂ ਬਆਦ ਆਖਿਰ ੳਹਦੀ ਮਿਹਨਤ ਸਦਕਾ ਥੋੜੇ ਦਿਨਾ ਵਿੱਚ ਹੀ .. ੳਸ ਨੂੰ ਆਪਣੇ ਸ਼ਹਿਰ ਤੋਂ ਦੂਰ ਕਿਸੇ ਅਣਜਾਣ ਸ਼ਹਿਰ ਵਿੱਚ ਵਧੀਆ ਨੌਕਰੀ ਮਿਲ ਚੱਕੀ ਸੀ ..
ਆਪਣੇ ਘਰ ਤੋਂ ਦੂਰ ਰਹਿਣਾ ਬਹੁਤ ਮੁਸ਼ਕਿਲ ਸੀ ੳਸ ਲਈ ਇਸ ਵਕਤ.., ਪਰ ੳਹਨਾਂ ਸਭ ਲੋਕਾਂ ਦਾ ਮੂ੍ਹ ਬੰਦ ਕਰਨ ਲਈ ਉਸ ਕੋਲ ਹੋਰ ਰਸਤਾ ਵੀ ਤਾਂ ਨਹੀ ਸੀ.., ਹੁਣ ੳਹੀ ਅਮਿ੍ਤ ਜਦ ਕਦੀ ਹਫਤੇ ਜਾਂ ਮਹੀਨੇ ਦੇ ਵਕਫੇ ਪਿੱਛੋਂ ਘਰ ਆਉਂਦਾ ਤਾਂ.. ਉਹੀ ਸਭ ਸ਼ਰੀਕ ਤੇ ਆਂਢ - ਗੁਆਂਢ ਵਾਲੇ ਉਸ ਨੂੰ ਬੜਾ ਮਾਣ ਸਤਿਕਾਰ ਦਿੰਦੇ.., ਪਰ ਹੁਣ ਅਮਿ੍ਤ ਨੂੰ ੳਹਨਾ ਸਭ ਦਾ ਆਪਣੇ ਲਈ ਜਾਗਿਆ ੳਹ ਪਿਆਰ ਝੂਠਾਂ ਦਿਖਾਵਾ ਜਿਹਾ ਲਗਦਾ.. ਕਿਉਂਕੀ ਦੁਨੀਆਂ ਦੇ ੳਸ ਵੱਖਰੇ ਚਹਿਰੇ ਤੋਂ ਹੁਣ ਚਂਗੀ ਤਰ੍ਹਾਂ ਵਾਕਫ ਹੋ ਚੱਕਾ ਸੀ.. ਤੇ ਆਪਣੀ ਕਦਰ ਦੀ ਕੀਮਤ ਨੂੰ ਪਹਿਚਾਣ ਚੁੱਕਾ ਸੀ..
ਅਮਨ ਢਿੱਲੋਂ - 9914312618
Post a Comment