Best Punjabi Shayari: www.PunjabiSayar.Blogspot.com

KAI GAIR B MIL JANDE KAI APNE VICHADDE NE,

0 comments

1
kai ujad ke bas jande,
kai bas k ujadde ne,
eh dunia rangli a,
kde fikke, te kde gude rang pungrde ne,
KAI GAIR B MIL JANDE KAI APNE VICHADDE NE,
2
kise dil ch ta sacha pyar umadda,
kise ch hai neera khar umadda,
koi kise de kadmi painda,
koi kise di jaa kadh lainda,
kai bin pani to ugg jande,
kai paani naal b na umadde ne,
KAI GAIR B MIL JANDE KAI APNE VICHADDE NE,
3
kite maruthal kite khushali disdi,
kito tikhi jindgi,kito sokhali disdi,
kehnde is jindgi di lakh chaurasi a,
ki pata kini langhi,kini baaki a,
is jindgi de ta har ghadi roop badalde ne,
KAI GAIR B MIL JANDE KAI APNE VICHADDE NE,
4
maa baap ulaad lai din raat ne marde,
soa cho ik changa nikle,
baaki kithe parwah ne karde,
laa bahane ik to ik,
aapo apne rah nikalde ne,
KAI GAIR B MIL JANDE KAI APNE VICHADDE NE,
5
MULLANPURIA na aj tak jindgi nu samajh sakeya,
na kujh b RAVI ne is jindgi to hai khateya,
sda hi reha har seh gwaunda,
jo shoye supne sab ik ik kar tidakde ne,
KAI GAIR B MIL JANDE KAI APNE VICHADDE NE,


1
ਕਈ ਉਜਾੜ ਕੇ ਬਸ ਜਾਂਦੇ,
ਕਈ ਬਸ ਕੇ ਉਜੜਦੇ ਨੇ,
ਇਹ ਦੁਨਿਆ ਰੰਗਲੀ ਏ,
ਕਦੇ ਫਿੱਕੇ, ਤੇ ਕਦੇ ਗੂੜੇ ਰੰਗ ਪੁੰਗਰਦੇ ਨੇ,
ਕਈ ਗੈਰ ਵੀ ਮਿਲ ਜਾਂਦੇ ਕਈ ਆਪਣੇ ਵਿਛੜਦੇ ਨੇ,
2
ਕਿਸੇ ਦਿਲ ਚ ਤਾ ਸਚ੍ਹਾ ਪ੍ਯਾਰ ਉਮੜਦਾ,
ਕਿਸੇ ਚ ਹੈ ਨੀਰਾ ਖਾਰ ਉਮੜਦਾ ,
ਕੋਈ ਕਿਸੇ ਦੇ ਕਦਮੀ ਪੈਂਦਾ,
ਕੋਈ ਕਿਸੇ ਦੀ ਜਾਂ ਕਢ ਲੈਂਦਾ,
ਕਈ ਬਿਨ ਪਾਣੀ ਤੋ ਉੱਗ ਜਾਂਦੇ,
ਕਈ ਪਾਣੀ ਨਾਲ ਵੀ ਨਾ ਉਮਾੜਦੇ ਨੇ,
ਕਈ ਗੈਰ ਵੀ ਮਿਲ ਜਾਂਦੇ ਕਈ ਆਪਣੇ ਵਿਛੜਦੇ ਨੇ,
3
ਕੀਤੇ ਮਾਰੂਥਲ ਕੀਤੇ ਖੁਸਹਾਲੀ ਦਿਸਦੀ,
ਕੀਤੋ ਤਿਖੀ ਜਿੰਦਗੀ,ਕੀਤੋ ਸੋਖਾਲੀ ਦਿਸਦੀ,
ਕਹੰਦੇ ਇਸ ਜਿੰਦਗੀ ਦੀ ਲਖ ਚੌਰਾਸੀ ਏ,
ਕੀ ਪਤਾ ਕੀਨੀ ਲੰਘੀ,ਕੀਨੀ ਬਾਕੀ ਏ,
ਇਸ ਜਿੰਦਗੀ ਦੇ ਤਾ ਹਰ ਘੜੀ ਰੂਪ ਬਦਲਦੇ ਨੇ,
ਕਈ ਗੈਰ ਵੀ ਮਿਲ ਜਾਂਦੇ ਕਈ ਆਪਣੇ ਵਿਛੜਦੇ ਨੇ,
4
ਮਾਂ ਬਾਪ ਉਲਾਦ ਲੈ ਦਿਨ raat ਨੇ marde,
ਸੋਆ ਚੋ ਇਕ ਚੰਗਾ ਨਿਕਲੇ,
ਬਾਕੀ ਕਿਥੇ ਪਰਵਾਹ ਨੇ ਕਰਦੇ,
ਲਾ ਬਹਾਨੇ ਇਕ ਤੋ ਇਕ,
ਆਪੋ ਆਪਣੇ ਸਬ ਰਾਹ ਨਿਕਲਦੇ ਨੇ,
ਕਈ ਗੈਰ ਵੀ ਮਿਲ ਜਾਂਦੇ ਕਈ ਆਪਣੇ ਵਿਛੜਦੇ ਨੇ,
5
ਮੁਲਾਪੁਰਿਆ ਨਾ ਅਜੇ ਤਕ ਜਿੰਦਗੀ ਨੂ ਏ ਸਮਝ ਸਕੇਯਾ,
ਨਾ ਕੁਝ ਵੀ ਰਵੀ ਨੇ ਇਸ ਜਿੰਦਗੀ ਤੋ ਹੈ ਖਾਟੇਯਾ,
ਸਦਾ ਹੀ ਰਿਹਾ ਹਰ ਸੇਹ ਗਵਾਉਂਦਾ,
ਜੋ ਸਜਾਏ ਸੁਪਨੇ ਸਬ ਇਕ ਇਕ ਕਰ ਤੀੜਕਦੇ ਨੇ,
ਕਈ ਗੈਰ ਵੀ ਮਿਲ ਜਾਂਦੇ ਕਈ ਆਪਣੇ ਵਿਛੜਦੇ ਨੇ,
Share this article :

Post a Comment

 
Support : Privacy | Join us | Contact
Copyright © 2013. SAYAR TE SAYARI, Punjabi sayar - All Rights Reserved
Website by Vashisht
Proudly powered by Vashisht