ਕੋਈ ਕੋਈ ਅਖ ਦਿਸੇ ਖਾਰੀ.
ਕੋਈ ਸਮੁੰਦਰੋ ਗੇਹਰੀ ਏ ,
ਅਖ ਕੋਈ ਸਪ ਤੋ ਵਧਕੇ ਜੇਹਰੀ ਏ,
ਕਿਸੇ ਦੀ ਅਖ ਰਿਹੰਦੀ ਯਾਰ ਟੋਲਦੀ,
ਕਿਸੇ ਦੀ ਅਖ ਪੂਰੀ ਗੱਲ ਬੋਲਦੀ,
ਕੋਈ ਅਖ ਤੋ ਪੂਰਾ ਕੰਮ ਲੈਂਦਾ ,
ਕੋਈ ਅਖ ਨੂ ਪੂਰਾ ਗਮ ਕਹੰਦਾ,
ਕਿਸੇ ਅਖ ਚ ਪੂਰੀ ਸਰਮ ਵਸਦੀ,
ਕਿਸੇ ਅਖ ਚੋ ਨਜ਼ਰੋ ਕਰਮ ਵਸਦੀ,
'ਮੁਲਾ੍ਪੁਰੀਏ' ਨੇ ਅਖ ਅਜਮਾਈ ਬੜੀ,
'ਰਵੀ' ਨੂ ਨਾ ਅਖ ਕੋਈ ਮਿਲੀ ਖਰੀ,
ਕੋਈ ਘਾਟਾ ਬੜਾ ਪਾਉਂਦੀ ਆ,
ਕੋਈ ਫਾਇਦਾ ਬੜਾ ਚਕ੍ਦੀ ਆ,
ਆਖਰ ਗੱਲ ਬਸ ਏਹੋ ਕਹ ਸਕੀਏ,
ਗੱਲ ਤਾ ਸਾਰੀ ਬਸ ਅਖ ਦੀ ਆ,
Post a Comment