ਨੀ ਭੈਣ ਜੀ.... ਆਹ ਸਕੀਮ ਬਣਾ ਕੇ ਤਾਂ ਬਾਹਲਾ ਈ ਚੰਗਾ ਕੰਮ ਕਰਤਾ ਸਰਕਾਰ ਨੇ.. ਮੈਨੂੰ ਤਾਂ ਟੁੱਟ ਪੈਣੇ ਦੀ ਊਂ ਵੀ ਬਾਹਲੀ ਭੁੱਖ ਲਗਦੀ ਐ.... ਹੁਣ ਤਾਂ ਐਥੇ ਹੀ ਗਰਮਾ ਗਰਮ ਮਿਲ ਜਾਂਦੀਆਂ ਨੇ..
ਤੇ ਹੋਰ ਭੈਣ ਜੀ .. ਐਵੇਂ ਹੀ ਪਹਿਲਾਂ ਟਿਫਨ ਤਿਆਰ ਕਰਨਾਂ ਪੈਂਦਾ ਸੀ..
ਤੇ ਹੋਰ ਭੈਣ ਜੀ .. ਐਵੇਂ ਹੀ ਪਹਿਲਾਂ ਟਿਫਨ ਤਿਆਰ ਕਰਨਾਂ ਪੈਂਦਾ ਸੀ..
ਸਰਕਾਰੀ ਸਕੂਲ ਵਿੱਚ ਖਾਣਾ ਖਾਣ ਬੈਠੇ.ਅਧਿਆਪਕਾਂ ਦੀਆਂ ਗੱਲਾਂ ਬੜੀ ਜੋਰ ਸ਼ੋਰ ਨਾਲ ਚੱਲ ਰਹੀਆਂ ਸਨ..
ਕੁੜੇ ਮੀਤੋ.... ਖਾਣਾ ਲਿਆਉ ਬਈ... ..ਭੁੱਖ ਲੱਗੀ ਐ...
ਹਾਂਜੀ.. ਲਿਆ ਰਹੀਂ ਆਂ ਮੈਡਮ ਜੀ....
ਆਵਾਜ਼ ਸੁਣਦਿਆਂ ਹੀ ਮੀਤੋ ਫਟਾ ਫਟ ਸਭ ਲਈ ਖਾਣਾ ਲੈ ਆਈ ਸੀ..
" ਨੀ ਮੀਤੋ.... ਐਨਾ ਖਰਾਬ ਖਾਣਾ.......... ਆਹ ਥੋੜਾ ਢੰਗ ਨਾਲ ਬਣਾ ਲਿਆਇਆ ਕਰੋ...... " ਜਾਹ ਲ਼ੈ ਜਾ ਬੱਚਿਆਂ ਵਿੱਚ ਹੀ ਵੰਡ ਦੇ ਇਸ ਨੂੰ ਵੀ ...
ਮੈਡਮ... ਮਮਮੈਡਮ.. ਜੀ... ਬੱਚਿਆਂ ਨੂੰ ਤਾਂ ਬਹੁਤ ਵਧੀਆ ਲੱਗਿਆ.. ਕੀ ਗੱਲ ਤੁਹਾਨੂੰ ਚੰਗਾ ਨੀ ਲੱਗਾ... ?
ਇਹੋ ਜਿਹਾ ਖਾਣਾ ਬੱਚੇ ਹੀ ਖਾਂਦੇ ਹੋਣਗੇ.. ਅਸੀ ਨੀ ਖਾ ਸਕਦੇ...
ਹੁਣ ਮੈਡਮ ਮੀਤੋ ਨੂੰ ਕੁਝ ਜਿਆਦਾ ਹੀ ਗੁੱਸੇ ਵਿੱਚ ਬੋਲ ਰਹੀ ਸੀ.. ਤੇ ਬਹੁਤਾ ਹੋਰ ਨਾ ਸਿਹੰਦੇ ਹੋਏ ਆਖਰ ਮੀਤੋ ਤੋਂ ਵੀ ਹੁਣ ਰਿਹਾ ਨਾ ਗਿਆ..
" ਮੈਡਮ ਜੀ ਮੈ ਐਥੇ ਤੁਹਾਡੀ ਨੌਕਰਾਣੀ ਨਹੀ ਆਂ ਜੋ ਐਨੀਆਂ ਗੱਲਾਂ ਸੁਣਾ ਰਹੇ ਹੋ ਮੈਨੂੰ .. ਹੋਰ ਸਭ ਮੈਡਮ ਤੇ ਬੱਚੇ ਵੀ ਖਾ ਰਹੇ ਨੇ.. ਤੁਹਾਨੂੰ ਜੇ ਨਹੀ ਚੰਗਾ ਲੱਗਾ ਤਾਂ ਨਾਂ ਖਾੳ.........
ਹੁਣ ਮੀਤੋ... ਭਰੀ ਪੀਤੀ.... ਗੁੱਸੇ ਵਿੱਚ ਬੋਲਦੀ ਹੋਈ ੳਥੋਂ ਜਾ ਚੁੱਕੀ ਸੀ.. ਤੇ ਭੈਣਜੀ ਬੈਠੇ ਚੱਪ ਚਾਪ " ਸਰਕਾਰੀ ਸਕੀਮ " ਵਾਲਾ ਖਾਣਾ ਖਾ ਰਹੇ ਸਨ... ਵੱਲੋ-: ਅਮਨ ਢਿੱਲੋਂ... 9914312618

Post a Comment